Only those great souls who do what Sukhmani says become Sukhmani – become merged in Truth, "Satnaam."
  • ENGLISH DESCRIPTION
  • PUNJABI DESCRIPTION

Through the divine piece of knowledge called Sukhmani (Complete Silence Of Mind), Akal Purakh (Immortal Being) has very kindly blessed us with the way to realize our spiritual dreams. Sukhmani was brought to the world by Dhan Dhan (Blessed Blessed) Pancham Patshah (fifth king of kings) SatGuru (Guru Of Truth) Arjun Dev Ji. Dhan Dhan SatGur Pancham Patshah Ji being blessed with the Infinite Divine Power very kindly told us His own story in Sukhmani. Whatever SatGuru Ji realized and experienced during His Bandgi (devotional) process he very kindly gave it to us by writing it in the form of Sukhmani. GurBani (Divine Word) is the story of the SatGuru Sahibs (Guru Masters), Sants (Saints) and Bhagats (Lovers of God). All of these Paar Braham Roop (form of the Supreme) souls very kindly tried to enlighten us with their own Puran Braham Gyan (complete divine wisdom).

The divine knowledge discussed in this brand new book "The Explanation of Sri Sukhmani Sahib - The Divine Path To Achieve Complete Silence Of Mind" is a tremendous source of motivation for everyone. By reading it you will be able to develop the kind of belief and commitment required to progress on your path to Eternity. The explanations given in this book go much deeper than just the literal translation. Whatever this Sevak (divine servant) has learned and experienced during the completion of the Bandgi process is brought to the service of the Sangat (congregation) in this book.

ਗੁਰਪ੍ਰਸਾਦੀ ਕਥਾ ਸੁਖਮਨੀ ਸਾਹਿਬ ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ

ਦਾਸਨ ਦਾਸ

ਸੁਖਮਨੀ ਬਾਣੀ ਦੇ ਇਸ ਪੂਰਨ ਬ੍ਰਹਮ ਗਿਆਨ ਦੁਆਰਾ ਧੰਨ ਧੰਨ ਸਤਿਗੁਰ ਅਵਤਾਰ ਪੰਚਮ ਪਾਤਸ਼ਾਹ ਜੀ ਨੇ ਬੜੀ ਦਿਆਲਤਾ ਨਾਲ ਸਾਨੂੰ ਤ੍ਰੈ ਗੁਣ ਮਾਇਆ ਨੂੰ ਜਿੱਤ ਕੇ ਜੀਵਨ ਮੁਕਤੀ ਅਤੇ ਪਰਮ ਪੱਦਵੀ ਪ੍ਰਾਪਤ ਕਰਨ ਦਾ ਪਰਮ ਸ਼ਕਤੀਸ਼ਾਲੀ ਗੁਰ ਪਰਸਾਦੀ ਮਾਰਗ ਬਖਸ਼ਿਆ ਹੈ। ਸੁਖਮਨੀ ਬਾਣੀ ਨੂੰ ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਅਰਜੁਨ ਦੇਵ ਜੀ ਦੁਆਰਾ ਇਸ ਦੁਨੀਆਂ ਅੰਦਰ ਪ੍ਰਗਟ ਕੀਤਾ ਗਿਆ ਹੈ। ਧੰਨ ਧੰਨ ਸਤਿਗੁਰ ਪੰਚਮ ਪਾਤਸ਼ਾਹ ਜੀ ਜਿਨ੍ਹਾਂ ਨੂੰ ਕਿ ਬੇਅੰਤ ਇਲਾਹੀ ਪਰਮ ਸ਼ਕਤੀਆਂ ਨਾਲ ਨਿਵਾਜਿਆ ਗਿਆ ਸੀ, ਨੇ ਬੜੀ ਦਿਆਲਤਾ ਨਾਲ ਸੁਖਮਨੀ ਬਾਣੀ ਅੰਦਰ ਆਪਣੀ ਗੁਰ ਪਰਸਾਦੀ ਕਥਾ ਪ੍ਰਗਟ ਕੀਤੀ ਹੈ। ਜੋ ਕੁਝ ਵੀ ਸਤਿਗੁਰੂ ਜੀ ਨੇ ਆਪਣੀ ਬੰਦਗੀ ਦੌਰਾਨ ਕਮਾਇਆ, ਜੀਵਿਆ ਅਤੇ ਅਨੁਭਵ ਕੀਤਾ ਉਹ ਸਭ ਕੁਝ ਸਾਨੂੰ ਬੜੀ ਦਿਆਲਤਾ ਨਾਲ ਦੇ ਦਿੱਤਾ ਹੈ। ਗੁਰਬਾਣੀ ਸਤਿਗੁਰੂ, ਅਵਤਾਰਾਂ, ਸੰਤਾਂ ਅਤੇ ਭਗਤਾਂ ਦੀ ਪਰਮ ਸਕਤੀਸ਼ਾਲੀ ਮਹਿਮਾ ਦੀ ਕਥਾ ਹੈ ਜੋ ਕਿ ਸਮੇਂ-ਸਮੇਂ ਸਿਰ ਇਸ ਧਰਤੀ ਉਪਰ ਪ੍ਰਗਟ ਹੋਈ ਹੈ। ਇਨ੍ਹਾਂ ਸਾਰੀਆਂ ਸਤਿ ਪਾਰਬ੍ਰਹਮ ਰੂਪ ਰੂਹਾਂ ਨੇ ਬੜੀ ਹੀ ਦਿਆਲਤਾ ਨਾਲ ਸਾਨੂੰ ਆਪਣੇ ਪੂਰਨ ਬ੍ਰਹਮ ਗਿਆਨ ਨਾਲ ਪ੍ਰਕਾਸ਼ਿਤ ਕਰਨ ਦਾ ਮਹਾ ਪਰਉਪਕਾਰੀ ਉਪਰਾਲਾ ਕੀਤਾ ਹੈ।

ਇਸ ਪੁਸਤਕ ਵਿੱਚ ਜਿਸ ਪੂਰਨ ਬ੍ਰਹਮ ਗਿਆਨ ਦੀ ਚਰਚਾ ਕੀਤੀ ਗਈ ਹੈ, ਉਹ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸ੍ਰੋਤ ਹੈ। ਇਸਨੂੰ ਪੜ੍ਹਣ ਨਾਲ ਤੁਸੀਂ ਆਪਣੇ ਅੰਦਰ ਉਸ ਤਰ੍ਹਾਂ ਦਾ ਭਰੋਸਾ, ਪ੍ਰੀਤ, ਸ਼ਰਧਾ ਅਤੇ ਲਗਨ ਪੈਦਾ ਕਰਨ ਦੇ ਯੋਗ ਹੋ ਜਾਓਗੇ ਜਿਸ ਦੀ ਤੁਹਾਨੂੰ ਆਪਣੇ ਰੂਹਾਨੀਅਤ ਦੇ ਰਾਹ ਉੱਤੇ ਅੱਗੇ ਵੱਧਣ ਲਈ ਜ਼ਰੂਰਤ ਹੈ।

ਇਸ ਪੁਸਤਕ ਵਿੱਚ ਲਿਖੀ ਗਈ ਗੁਰ ਪ੍ਰਸਾਦੀ ਕਥਾ ਦੁਆਰਾ ਆਪ ਜੀ ਨੂੰ ਮਾਨਸਰੋਵਰ ਗੁਰਸਾਗਰ ਨਿਰਗੁਨ ਸਰੂਪ ਦੀ ਇਕ ਝਲਕ ਵਿਖਾਉਣ ਦਾ ਯਤਨ ਕੀਤਾ ਗਿਆ ਹੈ। ਜੋ ਕੁਝ ਵੀ ਦਾਸਨ ਦਾਸ ਨੇ ਗੁਰ ਪਰਸਾਦੀ ਗੁਰਕਿਰਪਾ ਦਾ ਸਦਕਾ ਆਪਣੀ ਬੰਦਗੀ ਦੌਰਾਨ ਸਿੱਖਿਆ ਅਤੇ ਅਨੁਭਵ ਕੀਤਾ, ਉਹ ਸਭ ਕੁਝ ਇਸ ਕਿਤਾਬ ਵਿੱਚ ਸੰਗਤ ਦੀ ਸੇਵਾ ਲਈ ਪੇਸ਼ ਕੀਤਾ ਹੈ। ਦਾਸਨ ਦਾਸ ਕੁਝ ਵੀ ਕਹਿਣ ਜਾਂ ਲਿਖਣ ਵਿੱਚ ਅਸਮਰੱਥ ਹੈ। ਇਹ ਸੇਵਕ ਇਸ ਧਰਤੀ ਉੱਤੇ ਇੱਕ ਕਿਰਮ ਜੰਤ ਹੈ। ਇਹ ਉਹ ਬੇਅੰਤ ਪਰਮ ਬ੍ਰਹਮ ਸ਼ਕਤੀ ਹੈ ਜੋ ਸਭ ਕੁਝ ਕਰ ਰਹੀ ਹੈ ਅਤੇ ਸਭ ਕੁਝ ਕਰਵਾ ਰਹੀ ਹੈ। ਇਹ ਪੁਸਤਕ ਵੀ ਇਸ ਬੇਅੰਤ ਪਰਮ ਬ੍ਰਹਮ ਸ਼ਕਤੀ ਦੇ ਗੁਰਪ੍ਰਸਾਦਿ ਨਾਲ ਹੀ ਲਿਖੀ ਗਈ ਹੈ।

Join Our E-Sangat

Subscribe to our Sat Naam Sangat email group

Reviews

"Dassan Dass ji, I have just started reading your book on Sukhmani and it really is a Divine gift."
Read More>>

Daswandh (Tenth)

One Time Donation

$

Monthly Donation

$ /month

Select Your Currency

Total $0.00


Site Stats

  • User Online: 3
  • Today Visit: 11
  • Yesterday Visit: 451
  • Week Visit: 1928
  • Month Visit: 8481
  • Total Visit: 374445

Recent Posts

Chat Online

You can contact us on facebook.
Loading...